BREAKING NEWS
latest

728x90

 


468x60

ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਨਵੇਂ ਸਹਾਇਕ ਲਾਈਨਮੈਨਾ ਦਾ ਸ਼ਾਨਦਾਰ ਸਵਾਗਤ



ਵਿਧਾਇਕ ਭੋਲਾ ਗਰੇਵਾਲ ਅਤੇ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਦਿੱਤਾ ਆਸ਼ੀਰਵਾਦ 





  ਲੁਧਿਆਣਾ 1 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਕੰਬੋਜ, ਸ਼ਿੰਦਾ) ਬਿਜਲੀ ਨਿਗਮ ਚ ਭਰਤੀ ਹੋਏ ਨਵੇਂ ਸਹਾਇਕ ਲਾਈਨਮੈਨਾ ਦਾ ਸੁੰਦਰ ਨਗਰ ਡਵੀਜ਼ਨ ਵਿਖੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਨਵੇਂ ਸਹਾਇਕ ਲਾਈਨਮੈਨਾ ਦੀ ਆਮਦ 'ਤੇ ਵੰਝਲੀ ਹੋਟਲ ਵਿਖੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਡਵੀਜ਼ਨ ਪ੍ਰਧਾਨ ਬਹਾਦਰ ਸਿੰਘ ਲੁਹਾਰਾ ਦੀ ਅਗਵਾਈ ਹੇਠ ਸ਼ਾਨਦਾਰ "ਕੌਫੀ ਕੱਪ ਸਮਾਗਮ" ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਅਤੇ ਪੈਨਸ਼ਨਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ। ਉਨ੍ਹਾਂ ਸਾਥੀਆਂ ਨੂੰ ਬਿਜਲੀ ਨਿਗਮ ਚ ਕਿਸ ਪ੍ਰਕਾਰ ਕੰਮ ਕਰਨਾ ਹੈ, ਬਾਰੇ ਦੱਸਿਆ। ਉਨ੍ਹਾਂ ਨਵੇਂ ਸਾਥੀਆਂ ਨੂੰ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੁਆਰਾ ਕੀਤੇ ਗਏ ਮੁਲਾਜਮਾਂ ਘੋਲਾਂ ਅਤੇ ਪ੍ਰਾਪਤੀਆਂ ਬਾਰੇ ਵੀ ਦੱਸਿਆ। ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਬਹਾਦਰ ਸਿੰਘ ਲੁਹਾਰਾ ਨੂੰ ਬਿਜਲੀ ਨਿਗਮ ਦੀ ਸਾਲ 1997 ਤੋਂ ਰੋਕੀ ਭਰਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2000 ਤੋਂ ਇਸ ਬਾਬਤ ਸ਼ੁਰੂ ਹੋਇਆ ਸੰਘਰਸ਼ 2007 ਤੋਂ ਬਾਅਦ ਸਰਕਾਰਾਂ ਨਾਲ ਹੋ ਰਹੇ ਤਿੱਖੇ ਟਕਰਾਵਾਂ ਕਾਰਨ ਵਾਰ ਵਾਰ ਖੂਨੀ ਸੰਘਰਸ਼ ਚ ਬਦਲਦਾ ਰਿਹਾ। ਅੰਤ ਵਿੱਚ ਜਿੱਤ ਸੰਘਰਸ਼ ਦੀ ਹੋਈ ਤੇ ਬਿਜਲੀ ਨਿਗਮ ਚ ਲੰਬੇ ਅਰਸੇ ਬਾਅਦ ਸਾਲ 2011 ਚ ਪਹਿਲੀ ਭਰਤੀ ਹੋਈ। ਉਨ੍ਹਾਂ ਦੱਸਿਆ ਕਿ ਇਹ ਭਰਤੀ ਭਾਵੇਂ 5000 ਲਾਈਨ ਮੈਨ ਰੱਖਣ ਦੀ ਸਹਿਮਤੀ ਦੀ ਸੀ ਪਰ ਅਕਾਲੀ ਭਾਜਪਾ ਸਰਕਾਰ ਨੇ ਧੌਖਾ ਕਰਦਿਆਂ ਸਿਰਫ 1000 ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਅਤੇ 4000 ਦੀ ਪ੍ਰਕਿਰਿਆ ਨੂੰ ਅਦਾਲਤੀ ਕਾਰਵਾਈ ਚ ਉਲਝਾ ਦਿੱਤਾ। ਦੋਵਾਂ ਆਗੂਆਂ ਨੇ ਨਵੇਂ ਸਾਥੀਆਂ ਦੂਰੀ ਦਾ ਮਸਲਾ ਨਕਾਰ ਕੇ ਰੁਜਗਾਰ ਨੂੰ ਸਵਾਗਤ ਕਰਨ ਦਾ ਪਾਠ ਵੀ ਪੜਾਇਆ। ਉਨ੍ਹਾਂ ਸਾਥੀਆਂ ਦਾ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਮੈਂਬਰਸ਼ਿਪ ਲੈਣ ਲਈ ਧੰਨਵਾਦ ਕਰਦਿਆ ਕਿਹਾ ਕਿ ਜਥੇਬੰਦੀ ਤੁਹਾਡੀਆਂ ਆਸਾਂ ਉਮੀਦਾਂ ਉੱਤੇ ਖਰੀ ਉਤਰੇਗੀ। ਇਸ ਉਪਰੰਤ ਸੁੰਦਰ ਨਗਰ ਡਵੀਜ਼ਨ ਵਿਖੇ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਨਵੇਂ ਸਹਾਇਕ ਲਾਈਨਮੈਨਾ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਆਸ਼ੀਰਵਾਦ ਦਿੱਤਾ। ਸ੍ਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਘਰ 'ਚ ਨੌਕਰੀ ਦੇ ਕੀਤੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਤੇ 3000 ਭਰਤੀ ਕੀਤੇ ਸਹਾਇਕ ਲਾਈਨਮੈਨਾ ਚੋਂ 400 ਸਹਾਇਕ ਲਾਈਨਮੈਨ ਲੁਧਿਆਣਾ ਚ ਪੀਐਸਪੀਸੀਐਲ ਨੂੰ ਤੇ ਸੈਂਕੜੇ ਦੀ ਕਰੀਬ ਪੀਐਸਟੀਸੀਐਲ ਨੂੰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸੁੰਦਰ ਨਗਰ ਡਵੀਜ਼ਨ ਵਿੱਚ 30 ਦੇ ਕਰੀਬ ਆਏ ਨਵੇਂ ਸਹਾਇਕ ਲਾਈਨਮੈਨਾ ਦੇ ਆਉਣ ਨਾਲ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਏਸੇ ਪ੍ਰਕਾਰ ਜਿਲ੍ਹੇ ਦੀਆਂ ਸਾਰੀਆਂ ਡਵੀਜਨਾਂ ਵਿੱਚ ਸਹਾਇਕ ਲਾਈਨਮੈਨ ਗਏ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਲਾਈਨਮੈਨ ਜ਼ਮੀਨੀ ਪੱਧਰ 'ਤੇ ਜਨਤਾ ਨਾਲ ਜੁੜੇ ਹੋਣ ਕਾਰਨ ਪੰਜਾਬ ਭਰ ਦੇ ਬਿਜਲੀ ਖਪਤਕਾਰਾਂ ਨੂੰ ਇਹ 2000 ਤੋਂ ਜਿਆਦਾ ਗਿਣਤੀ ਚ ਆਏ ਸਹਾਇਕ ਲਾਈਨਮੈਨ ਬਹੁਤ ਜਿਆਦਾ ਲਾਭ ਪਹੁੰਚਾਉਣਗੇ। ਨਵੇਂ ਸਹਾਇਕ ਲਾਈਨਮੈਨਾ ਨੇ ਘਰਾਂ ਤੋਂ ਦੂਰ ਹੋਈ ਨਿਯੁਕਤੀ ਦਾ ਦਰਦ ਵੀ ਵਿਧਾਇਕ ਭੋਲਾ ਗਰੇਵਾਲ ਨਾਲ ਸਾਂਝਾ ਕੀਤਾ। ਸ੍ਰ ਗਰੇਵਾਲ ਨੇ ਥੋੜੇ ਨਿਰਾਸ਼ ਸਾਥੀਆਂ ਦਾ ਹੌਂਸਲਾ ਦਿੰਦਿਆ ਕਿਹਾ ਕਿ ਲੁਧਿਆਣੇ ਦੇ ਪਾਣੀ ਚ ਬਹੁਤ ਬਰਕਤ ਹੈ ਇਹ ਤੁਹਾਨੂੰ ਰਾਸ ਆਏਗਾ ਤੇ ਤੁਸੀਂ ਤਰੱਕੀਆਂ ਵੱਲ ਹੀ ਜਾਉਗੇ। ਸ੍ਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸਾਰੇ ਸਹਾਇਕ ਲਾਈਨਮੈਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਸ੍ਰ ਗੁਰਪ੍ਰੀਤ ਸਿੰਘ ਗੰਡੀਵਿੰਡ ਦੇ ਆਦੇਸ਼ਾਂ ਉੱਤੇ ਏਨ੍ਹਾ ਨਵੇਂ ਭਰਤੀ ਹੋਏ ਸਾਥੀਆਂ ਨੂੰ ਜਿਸ ਤਰ੍ਹਾਂ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਗਿਆ ਹੈ ਉਸੇ ਪ੍ਰਕਾਰ ਦਾ ਸਹਿਯੋਗ ਭਵਿੱਖ ਵਿੱਚ ਵੀ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਸਾਥੀਆਂ ਨੂੰ ਮੰਨ ਲਗਾ ਕੇ ਕੰਮ ਕਰਨ ਦੀ ਪ੍ਰੇਰਨਾ ਵੀ ਦਿੱਤੀ ਤਾਂ ਜ਼ੋ ਅਸੀਂ ਖਪਤਕਾਰਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੇ ਉਤਰ ਪਾਈਏ। ਨਵੇਂ ਸਾਥੀਆਂ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਨਵੇਂ ਸਹਾਇਕ ਲਾਈਨਮੈਨਾ ਨੂੰ ਫੈਡਰੇਸਨ ਏਟਕ ਵੱਲੋਂ ਕਈ ਹਫਤੇ ਤੋਂ ਨਿਰਸਵਾਰਥ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਪ੍ਰਕਾਰ ਪੂਰੀ ਟੀਮ ਵੱਲੋਂ ਸੈਂਟਰਲ ਜੋਨ ਤੋਂ ਇਲਾਵਾ ਦੂਜੇ ਜਿਲਿਆ ਚ ਵੀ ਮਾਰਗ ਦਰਸ਼ਨ ਕੀਤਾ ਗਿਆ ਉਸਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਥੋੜ੍ਹੀ ਹੈ ਕਿਉਂਕਿ ਇਸ ਉੱਦਮ ਨਾਲ ਸਾਰੇ ਖੱਜਲ ਖ਼ੁਆਰੀ ਤੋਂ ਬਚੇ ਹਨ। ਉਨ੍ਹਾਂ ਮਾਣ ਸਨਮਾਨ ਚ ਰੱਖੇ ਸਵਾਗਤੀ ਸਮਾਰੋਹ ਲਈ ਵੀ ਫੈਡਰੇਸਨ ਏਟਕ ਦਾ ਧੰਨਵਾਦ ਕੀਤਾ। ਇਸ ਮੌਕੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੀਨੀਅਰ ਆਗੂ ਕਰਤਾਰ ਸਿੰਘ ਪ੍ਰਧਾਨ ਸਬ ਡਵੀਜਨ 2, ਦੀਪਕ ਕੁਮਾਰ ਡਵੀਜ਼ਨ ਸਕੱਤਰ, ਅਮਰਜੀਤ ਸਿੰਘ ਕੈਸ਼ੀਅਰ, ਹਿਰਦੇ ਰਾਮ, ਰਾਮ ਅਵਧ, ਬਲਸ਼ੇਰ ਸਿੰਘ, ਵਿਨੋਦ ਕੁਮਾਰ, ਪ੍ਰਕਾਸ਼ ਚੰਦ ਪ੍ਰਧਾਨ ਸਬ ਡਵੀਜਨ 1, ਕੁਲਵੀਰ ਸਿੰਘ, ਰਾਮਦਾਸ, ਜੇਈ ਨਰੇਸ਼ ਕੁਮਾਰ, ਜੇਈ ਪ੍ਰਦੀਪ ਸਿੰਘ, ਜੇਈ ਦਵਿੰਦਰ ਸ਼ਰਮਾ, ਅੰਮ੍ਰਿਤਪਾਲ, ਨਰਿੰਦਰ ਸਿੰਘ, ਹਰਫੂਲ ਮਸੀਹ, ਗੌਰਵ ਸ਼ਰਮਾ ਸ਼ਿਵ ਕੁਮਾਰ ਅਤੇ ਹੋਰ ਹਾਜ਼ਰ ਸਨ।





















« PREV
NEXT »

Facebook Comments APPID